IPL 2020: ਸਭ ਤੋਂ ਫਿਟ ਕ੍ਰਿਕਟਰ ਹਨ ਕੋਹਲੀ, ਕੈਚ ਛੱਡਣ ਚ ਬਣਾ ਦਿੱਤਾ ਸ਼ਰਮਨਾਕ ਰਿਕਾਰਡ

ਕੈਚ ਛੱਡਣ ਦੇ ਮਾਮਲੇ ਵਿਚ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਹੀ ਨਹੀਂ ਸਗੋਂ ਉਨ੍ਹਾਂ ਦੀ ਟੀਮ ਦੇ ਖਿਡਾਰੀ ਵੀ ਬਹੁਤ ਕੈਚ ਛੱਡ ਚੁੱਕੇ ਹਨ। ਆਈ.ਪੀ.ਐੱਲ. ਦੇ ਪਿਛਲੇ ਸੀਜ਼ਨ ਵਿਚ ਬੈਂਗਲੁਰੂ ਦੀ ਟੀਮ ਨੇ ਕੁੱਲ 24 ਕੈਚ ਛੱਡੇ ਸਨ, ਜਦੋਂਕਿ ਇਸ ਵਾਰ ਆਈ.ਪੀ.ਐੱਲ. ਦੇ ਪਹਿਲੇ 2 ਮੈਚਾਂ ਵਿਚ ਹੀ ਬੈਂਗਲੁਰੂ ਦੀ ਟੀਮ ਨੇ 6 ਕੈਚ ਛੱਡ ਦਿੱਤੇ ਹਨ।
ਪੰਜਾਬ ਖ਼ਿਲਾਫ਼ ਆਰ.ਸੀ.ਬੀ. ਦੀ ਟੀਮ ਵੱਲੋਂ ਛੱਡੇ ਗਏ ਕੈਚ ਦਾ ਕਾਫ਼ੀ ਨੁਕਸਾਨ ਹੋਇਆ। ਇਸ ਕਾਰਨ ਕੇ.ਐੱਲ. ਰਾਹੁਲ ਨੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਅਤੇ ਆਪਣੀ ਟੀਮ ਦੇ ਸਕੋਲ ਨੂੰ 206 ਦੌੜਾਂ ਤੱਕ ਲੈ ਗਏ। ਟੀਚੇ ਦਾ ਪਿੱਛਾ ਕਰਨ ਆਈ ਆਰ.ਸੀ.ਬੀ. ਦੀ ਟੀਮ 109 ਦੌੜਾਂ ਹੀ ਬਣਾ ਸਕੀ ਅਤੇ 97 ਦੌੜਾਂ ਦੇ ਵੱਡੇ ਅੰਤਰ ਨਾਲ ਮੈਚ ਹਾਰ ਗਈ।