ਪੂਤਿਨ ਦੀ ਹੋਵੇਗੀ ਕੈਂਸਰ ਸਰਜਰੀ, ਪਤਰੂਸ਼ੇਵ ਸੰਭਾਲ ਸਕਦੈ ਜੰਗ ਦੀ ਕਮਾਨ

ਪੂਤਿਨ ਦੀ ਹੋਵੇਗੀ ਕੈਂਸਰ ਸਰਜਰੀ, ਪਤਰੂਸ਼ੇਵ ਸੰਭਾਲ ਸਕਦੈ ਜੰਗ ਦੀ ਕਮਾਨ
ਮਾਸਕੋ:ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੈਂਸਰ ਲਈ ਸਰਜਰੀ ਕਰਾਉਣ ਜਾ ਰਹੇ ਹਨ। ਇਸ ਕਾਰਨ ਹੁਣ ਯੂਕਰੇਨ ਜੰਗ ਦੀ ਕਮਾਨ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਸੰਭਾਲੇਗਾ। ਵੇਰਵਿਆਂ ਮੁਤਾਬਕ ਉਹ ਸਾਬਕਾ ਐਫਐੱਸਬੀ ਮੁਖੀ ਨਿਕੋਲਈ ਪਤਰੂਸ਼ੇਵ ਨੂੰ ਜੰਗ ਦਾ ਕੰਟਰੋਲ ਆਰਜ਼ੀ ਤੌਰ ’ਤੇ ਸੌਂਪ ਸਕਦੇ ਹਨ। 70 ਸਾਲਾ ਪਤਰੂਸ਼ੇਵ ਰੂਸ ਦੀ ਸੁਰੱਖਿਆ ਕੌਂਸਲ ਦੇ ਸਕੱਤਰ ਹਨ। ਉਨ੍ਹਾਂ ਨੂੰ ਹੀ ਯੂਕਰੇਨ ਜੰਗ ਦਾ ਮੁੱਖ ਰਣਨੀਤੀਕਾਰ ਮੰਨਿਆ ਜਾ ਰਿਹਾ ਹੈ। ਪੂਤਿਨ ਦੀ ਕੈਂਸਰ ਸਰਜਰੀ ਬਾਰੇ ਰਿਪੋਰਟ ਟੈਲੀਗ੍ਰਾਮ ਚੈਨਲ ਜਨਰਲ ਐੱਸਵੀਆਰ ਉਤੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਕ ਸੂਤਰ ਕਰੈਮਲਿਨ ਵਿਚ ਮੌਜੂਦ ਹੈ।