‘ਪੁੱਤਰ ਹੱਥੋਂ ਕਤਲ ਹੋਏ ਸਿੱਖ ਜੋੜੇ ਨੂੰ ਬਚਾਉਣ ਲਈ ਪਹਿਲਾਂ ਹੀ ਉਠਾਏ ਜਾ ਸਕਦੇ ਸਨ ਕਦਮ’

‘ਪੁੱਤਰ ਹੱਥੋਂ ਕਤਲ ਹੋਏ ਸਿੱਖ ਜੋੜੇ ਨੂੰ ਬਚਾਉਣ ਲਈ ਪਹਿਲਾਂ ਹੀ ਉਠਾਏ ਜਾ ਸਕਦੇ ਸਨ ਕਦਮ’
ਲੰਡਨ-ਵੈਸਟ ਮਿੱਡਲੈਂਡਜ਼ ਦੇ ਓਲਡਬਰੀ ਵਿੱਚ ਸਾਲ 2020 ’ਚ ਇਕ ਸਿੱਖ ਜੋੜੇ ਦੀ ਹੱਤਿਆ ਦੇ ਮਾਮਲੇ ਨਾਲ ਸਬੰਧਤ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਦੇ ਹਿੰਸਕ ਵਿਵਹਾਰ ਤੇ ਖ਼ਰਾਬ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਤੋਂ ਇਹਤਿਆਤੀ ਕਦਮ ਉਠਾਏ ਜਾਂਦੇ ਤਾਂ ਜੋੜੇ ਦੀ ਜਾਨ ਬਚਾਈ ਜਾ ਸਕਦੀ ਸੀ। ਸਿੱਖ ਜੋੜੇ ਦੀ ਹੱਤਿਆ ਦੇ ਮਾਮਲੇ ਨਾਲ ਸਬੰਧਤ ਹਾਲ ’ਚ ਪੇਸ਼ ਇਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।