ਅਫਗਾਨਿਸਤਾਨ ਦੇ ਬੱਲੇਬਾਜ਼ ਨਜੀਬੁੱਲਾਹ ਸੜਕ ਹਾਦਸੇ ਚ ਗੰਭੀਰ ਜ਼ਖ਼ਮੀ

ਅਫਗਾਨਿਸਤਾਨ ਦੇ ਬੱਲੇਬਾਜ਼ ਨਜੀਬੁੱਲਾਹ ਸੜਕ ਹਾਦਸੇ ਚ ਗੰਭੀਰ ਜ਼ਖ਼ਮੀ

ਕਾਬੁਲ - ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾਹ ਤਾਰਾਕਈ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਅੰਤਰਿਮ ਮੁੱਖ ਕਾਰਜਕਾਰੀ ਨਜ਼ੀਮ ਜ਼ਾਰ ਅਬਦੁਲਰਹੀਮਜ਼ਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਇਸ ਗੱਲ ਨੂੰ ਲੈ ਕੇ ਯਕੀਨੀ ਨਹੀਂ ਹਨ ਕਿ ਨਜੀਬ ਇਸ ਹਾਲਤ 'ਚ ਵਾਪਸੀ ਕਰ ਸਕਣਗੇ ਜਾਂ ਨਹੀਂ।
ਨਜੀਬ ਪੂਰਬੀ ਨਨਗਾਰਹਰ 'ਚ ਕਰਿਆਨਾ ਸਟੋਰ ਤੋਂ ਨਿਕਲ ਕੇ ਸੜਕ ਪਾਰ ਕਰ ਰਹੇ ਸਨ ਉਦੋਂ ਉੱਥੋਂ ਲੰਘ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਅਬਦੁਲਰਹੀਮਜ਼ਈ ਨੇ ਕਿਹਾ, ਨਜੀਬ ਸ਼ੁੱਕਰਵਾਰ ਨੂੰ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਏ ਅਤੇ ਉਹ ਅਜੇ ਆਈ.ਸੀ.ਯੂ. 'ਚ ਹਨ। ਉਨ੍ਹਾਂ ਦੀ ਹਾਲਤ ਸਥਿਰ ਨਹੀਂ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੱਟ ਕਾਫੀ ਗੰਭੀਰ ਹੈ।

Radio Mirchi