ਨਸ਼ੇ ਦੇ ਮਾਮਲੇ ਚ ਹੁਣ ਇਨ੍ਹਾਂ ਦੋ ਖ਼ੂਬਸੂਰਤ ਹਸੀਨਾਵਾਂ ਨੂੰ ਈਡੀ ਨੇ ਹਿਰਾਸਤ ਚ ਲਿਆ

ਨਸ਼ੇ ਦੇ ਮਾਮਲੇ ਚ ਹੁਣ ਇਨ੍ਹਾਂ ਦੋ ਖ਼ੂਬਸੂਰਤ ਹਸੀਨਾਵਾਂ ਨੂੰ ਈਡੀ ਨੇ ਹਿਰਾਸਤ ਚ ਲਿਆ

ਬੈਂਗਲੁਰੂ  : ਬੈਂਗਲੁਰੂ 'ਚ ਐੱਨ. ਡੀ. ਪੀ. ਸੀ. ਦੀ ਵਿਸ਼ੇਸ਼ ਅਦਾਲਤ ਨੇ ਬਾਲੀਵੁੱਡ ਤੇ ਕੰਨੜ ਫ਼ਿਲਮ ਅਦਾਕਾਰਾ ਰਾਗਿਨੀ ਦਿਵੇਦੀ ਤੇ ਸੰਜਨਾ ਗਲਰਾਣੀ ਤੇ ਹੋਰਨਾਂ ਨੂੰ ਪੰਜ ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ 'ਚ ਸੌਂਪ ਦਿੱਤਾ ਹੈ। ਇਨ੍ਹਾਂ ਸਾਰਿਆਂ ਨੂੰ ਡਰੱਗ (ਨਸ਼ੇ) ਨਾਲ ਸਬੰਧਤ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ ਹੈ। ਈਡੀ ਨੇ ਆਪਣੀ ਅਰਜ਼ੀ 'ਚ ਕਿਹਾ ਸੀ ਕਿ ਮੁਲਜ਼ਮਾਂ ਨੂੰ ਕੰਨੜ ਫ਼ਿਲਮ ਜਗਤ 'ਚ ਡਰੱਗ ਰੈਕੇਟ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ 'ਚ ਪੁੱਛਗਿੱਛ ਦੀ ਲੋੜ ਹੈ।
ਸੈਂਡਲਵੁੱਡ ਡਰੱਗ ਮਾਮਲੇ ਦੇ ਨਾਂ ਨਾਲ ਮਸ਼ਹੂਰ ਇਸ ਮਾਮਲੇ 'ਚ ਹਾਈ ਪ੍ਰੋਫਾਈਲ ਪਾਰਟੀ ਪ੍ਰਬੰਧਕਾਂ, ਵਿਦੇਸ਼ੀ ਨਾਗਰਿਕਾਂ ਨਾਲ ਹੀ ਫ਼ਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਸ਼ਹੂਰ ਅਦਾਕਾਰਾ ਰਾਗਿਨੀ ਤੇ ਸੰਜਨਾ ਪਿਛਲੇ ਦੋ ਹਫਤੇ ਤੋਂ ਨਿਆਇਕ ਹਿਰਾਸਤ 'ਚ ਹਨ। ਈਡੀ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਉਹ ਰਾਗਿਨੀ, ਸੰਜਨਾ, ਪਾਰਟੀ ਪ੍ਰਬੰਧਕਾਂ-ਵੀਰੇਨ ਖੰਨਾ ਤੇ ਰਾਹੁਲ ਟੋਂਸ਼ੇ ਦੇ ਨਾਲ ਹੀ ਰੀਜਨਲ ਟਰਾਂਸਪੋਰਟ ਦਫ਼ਤਰ 'ਚ ਦੂਜੇ ਡਵੀਜ਼ਨ ਕਲਰਕ ਤੇ ਰਾਗਿਨੀ ਦੇ ਨਜ਼ਦੀਕੀ ਦੋਸਤ ਰਵੀਸ਼ੰਕਰ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।

Radio Mirchi